Friday, August 20, 2010

ਨਾਲ਼ ਤੇਰੇ …

ਮਾਂ ਮੇਰੀ ਨੇ

ਚਾਦਰ ਕੱਢੀ

ਉੱਤੇ ਪਾਈਆਂ

ਫੁੱਲ-ਪੱਤੀਆਂ

ਪਲ਼ੰਘ ਤੇ ਜਦ

ਵਿਛਾਵਾਂ ਚਾਦਰ

ਮਾਂ ਤੈਨੂੰ ……

ਤੱਕਦੀਆਂ ਅੱਖੀਆਂ

ਫੁੱਲ ਚਾਦਰ ਦੇ

ਤੇਰਾ ਚਿਹਰਾ ਮਾਂ ਨੀ

ਪੱਤੀਆਂ ਲੱਗਣ ਤੇਰੇ ਪੋਟੇ

ਰੀਝਾਂ ਲਾ ਕੇ ਚਾਦਰ ਕੱਢੀ

ਦਿੱਤੀ ਧੀ ਨੂੰ ਪਿਆਰ ਪਰੋ ਕੇ

ਜਦ ਕਦੇ ਕਾਲ਼ਜੇ ਖੋਹ ਜਿਹੀ ਪੈਂਦੀ

ਝੱਟ ਚਾਦਰ ਤੇ ਜਾ ਬਹਿੰਦੀ ਮੈਂ

ਫੁੱਲ-ਪੱਤੀਆਂ ਨੂੰ ਤੱਕਦੀ-ਤੱਕਦੀ

ਨਾਲ਼ ਤੇਰੇ …..

ਦੋ ਗੱਲਾਂ ਕਰ ਲੈਂਦੀ ਮੈਂ

ਤੂੰ ਵੀ ਅੱਗੋਂ ਖੋਲ ਕੇ ਬਾਹਾਂ

ਮੈਨੂੰ ਬੁੱਕਲ਼ ਚ ਭਰ ਲੈਂਦੀ ਏਂ

3 comments:

  1. मुझे शब्द नही समझ आये पर ब्लाग के मॉस्ट हेड पर लगा चित्र दिल को भा गया!

    ReplyDelete
  2. ਮਾਂ ਦੀ ਮਮਤਾ
    ਨੂੰ ਸੋਹਣੇ ਲਫਜਾਂ ਵਿਚ ਪੀਰੋ ਕੇ
    ਆਖਿਆਂ ਗਈਆਂ ਮਨ ਦੇ ਅੰਦਰ ਦੀਆਂ ਗੱਲਾਂ

    ਬਹੁਤ ਵਧਿਆ ਕਾਵਿ ...

    ReplyDelete
  3. ब्लॉग लेखन में आपका स्वागत, हिंदी लेखन को बढ़ावा देने के लिए तथा पत्येक भारतीय लेखको को एक मंच पर लाने के लिए " भारतीय ब्लॉग लेखक मंच" का गठन किया गया है. आपसे अनुरोध है कि इस मंच का followers बन हमारा उत्साहवर्धन करें , साथ ही इस मंच के लेखक बन कर हिंदी लेखन को नई दिशा दे. हम आपका इंतजार करेंगे.
    हरीश सिंह.... संस्थापक/संयोजक "भारतीय ब्लॉग लेखक मंच"
    हमारा लिंक----- www.upkhabar.in/

    ReplyDelete